Schools in Punjab to Remain Closed Due to Heatwave
PUNJAB SCHOOL SUMMER VACATION 2024: ਗਰਮੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਸਕੂਲਾਂ ਵਿਚ ਛੁੱਟੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਪਹਿਲਾਂ ਛੁੱਟੀਆਂ ਪਹਿਲੀ ਜੂਨ ਤੋਂ ਹੋਣੀਆਂ ਸਨ, ਪਰ ਗਰਮੀ ਦਾ ਕਹਿਰ ਦੇਖਦੇ ਹੋਏ ਕੱਲ੍ਹ 21 ਮਈ ਤੋਂ ਹੀ ਛੁੱਟੀਆਂ (Punjab school holiday) ਕਰ ਦਿੱਤੀਆਂ ਗਈਆਂ ਹਨ।
HOLIDAY NOTIFICATION PUNJAB SCHOOL SUMMER VACATION TODAY
ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਪੈ ਰਹੀ ਭਿਅੰਕਰ ਗਰਮੀ ਕਾਰਨ ਕੀਤਾ ਗਿਆ ਹੈ।।ਸੂਬਾ ਸਰਕਾਰ ਵੱਲੋਂ ਜਾਰੀ ਐਲਾਨ ਅਨੁਸਾਰ ਹੁਣ ਗਰਮੀ ਦੀਆਂ ਛੁੱਟੀਆਂ 21 ਮਈ ਤੋਂ 30 ਜੂਨ ਤੱਕ ਹੋਣਗੀਆਂ। ਸਿੱਖਿਆ ਸਕੱਤਰ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਛੁੱਟੀਆਂ ਸਬੰਧੀ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਸਿੱਖਿਆ ਸਕੱਤਰ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਇੱਕ ਜੂਨ ਤੋਂ 30 ਜੂਨ ਤੱਕ ਦੀਆਂ ਛੁੱਟੀਆਂ ਘੋਸ਼ਿਤ ਕੀਤੀਆਂ ਗਈਆਂ ਸਨ।।